Fines Victoria

Primary content

ਕੰਮ ਅਤੇ ਵਿਕਾਸ ਪਰਮਿਟ

ਕੰਮ ਅਤੇ ਵਿਕਾਸ ਪਰਮਿਟ (Work and Development Permit) ਕੀ ਹੈ?

ਕੰਮ ਅਤੇ ਵਿਕਾਸ ਪਰਮਿਟ (WDP) ਕਿਸੇ ਯੋਗ ਵਿਅਕਤੀ ਲਈ ਇੱਕ ਵਿਕਲਪ ਹੈ ਜੋ ਆਪਣੇ ਜੁਰਮਾਨੇ ਦਾ ਭੁਗਤਾਨ ਨਹੀਂ ਕਰ ਸਕਦਾ ਹੈ। WDP ਕਿਸੇ ਮਨਜ਼ੂਰਸ਼ੁਦਾ ਸੰਸਥਾ ਜਾਂ ਸਿਹਤ ਪੇਸ਼ੇਵਰ (ਕੋਈ WDP ਸਪਾਂਸਰ) ਨਾਲ ਬਿਨਾਂ ਭੁਗਤਾਨ ਦੇ ਕੰਮ, ਕੋਰਸਾਂ, ਗਤੀਵਿਧੀਆਂ, ਅਤੇ ਇਲਾਜ ਪ੍ਰੋਗਰਾਮਾਂ ਦੁਆਰਾ ਤੁਹਾਡੇ ਯੋਗ ਜੁਰਮਾਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ। ਤੁਹਾਡਾ ਸਪਾਂਸਰ ਤੁਹਾਡੇ ਲਈ ਦਰਖਾਸਤ ਦੇ ਸਕਦਾ ਹੈ ਅਤੇ Fines Victoria (ਫਾਈਨਜ਼ ਵਿਕਟੋਰੀਆ) ਨਾਲ ਤੁਹਾਡੇ WDP ਦਾ ਪ੍ਰਬੰਧਨ ਕਰੇਗਾ। WDP ਸਵੈਇੱਛਤ ਹੈ, ਅਤੇ ਤੁਸੀਂ ਇਸਨੂੰ ਕਿਸੇ ਵੀ ਸਮੇਂ ਰੱਦ ਕਰ ਸਕਦੇ ਹੋ।

Download as a PDF file

Listen

ਕੀ ਮੈਂ ਯੋਗ ਹਾਂ?

ਤੁਸੀਂ ਯੋਗ ਹੋ ਸਕਦੇ ਹੋ ਜੇਕਰ ਤੁਹਾਡੇ ਕੋਲ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਇਸਤੋਂ ਵੱਧ ਹੈ, ਜਾਂ ਤੁਸੀਂ ਉਨ੍ਹਾਂ ਦਾ ਅਨੁਭਵ ਕੀਤਾ ਹੈ:

  • ਕੋਈ ਮਾਨਸਿਕ ਜਾਂ ਬੌਧਿਕ ਅਪੰਗਤਾ, ਵਿਕਾਰ ਜਾਂ ਬਿਮਾਰੀ
  • ਕਿਸੇ ਨਸ਼ੇ, ਅਲਕੋਹਲ ਜਾਂ ਨਸ਼ੀਲੇ ਪਦਾਰਥਾਂ ਦੀ ਲਤ
  • ਬੇਘਰਤਾ
  • ਪਰਿਵਾਰਕ ਹਿੰਸਾ
  • ਗੰਭੀਰ ਵਿੱਤੀ ਤੰਗੀ।
ਮੈਂ ਕਿਹੜੀਆਂ ਗਤੀਵਿਧੀਆਂ ਕਰ ਸਕਦਾ/ਸਕਦੀ ਹਾਂ?

ਉਹ ਗਤੀਵਿਧੀਆਂ ਜਾਂ ਇਲਾਜ ਜਿਨ੍ਹਾਂ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ:

  • ਨਸ਼ੇ ਅਤੇ ਸ਼ਰਾਬ ਬਾਰੇ ਸਲਾਹ
  • ਡਾਕਟਰ, ਨਰਸ ਜਾਂ ਮਨੋਵਿਗਿਆਨੀ ਦੁਆਰਾ ਇਲਾਜ
  • ਬਿਨਾਂ ਭੁਗਤਾਨ ਕੀਤੇ ਕੰਮ
  • ਕੋਰਸ (ਵਿਦਿਅਕ, ਕਿੱਤਾਮੁਖੀ ਅਤੇ ਜੀਵਨ ਹੁਨਰਾਂ ਸਮੇਤ)
  • ਹੋਰ ਸਲਾਹ (ਵਿੱਤੀ ਸਲਾਹ ਸਮੇਤ)
  • ਸਿੱਖਿਆ-ਸਲਾਹ ਦੇਣਾ (ਜੇ ਤੁਹਾਡੀ ਉਮਰ 25 ਸਾਲ ਤੋਂ ਘੱਟ ਹੈ)।
ਕੋਈ WDP ਸਪਾਂਸਰ ਕੀ ਕਰਦਾ ਹੈ?
  • ਕੋਈ ਮਨਜ਼ੂਰਸ਼ੁਦਾ WDP ਸਪਾਂਸਰ:
  • WDP ਲਈ ਤੁਹਾਡੀ ਯੋਗਤਾ ਦਾ ਮੁਲਾਂਕਣ ਕਰ ਸਕਦਾ ਹੈ
  • ਤੁਹਾਨੂੰ ਢੁਕਵੀਂ ਗਤੀਵਿਧੀਆਂ ਜਾਂ ਇਲਾਜ ਦਾ ਪਤਾ ਲਗਾਉਣ, ਪ੍ਰਦਾਨ ਕਰਨ ਜਾਂ ਰੈਫਰ ਕਰਨ ਵਿੱਚ ਮੱਦਦ ਕਰ ਸਕਦਾ ਹੈ
  • ਤੁਹਾਡੀਆਂ ਗਤੀਵਿਧੀਆਂ ਜਾਂ ਇਲਾਜ ਦੀ ਨਿਗਰਾਨੀ ਕਰਦਾ ਹੈ
  • Fines Victoria (ਫਾਈਨਜ਼ ਵਿਕਟੋਰੀਆ) ਨੂੰ ਤੁਹਾਡੀ ਸ਼ਮੂਲੀਅਤ ਬਾਰੇ ਮਹੀਨਾਵਾਰ ਤੌਰ 'ਤੇ ਅੱਪਡੇਟ ਦਿੰਦਾ ਹੈ।
ਮੈਂ ਭਾਗ ਕਿਵੇਂ ਲੈ ਸਕਦਾ/ਦੀ ਹਾਂ?

ਜੇਕਰ ਤੁਸੀਂ ਪਹਿਲਾਂ ਹੀ ਕਿਸੇ ਸੰਸਥਾ ਜਾਂ ਸਿਹਤ ਪੇਸ਼ੇਵਰ ਨੂੰ ਦੇਖ ਰਹੇ ਹੋ, ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਕੀ ਉਹ ਮਨਜ਼ੂਰਸ਼ੁਦਾ WDP ਸਪਾਂਸਰ ਹਨ। ਜੇਕਰ ਉਹ WDP ਸਪਾਂਸਰ ਹਨ, ਤਾਂ ਉਹਨਾਂ ਨੂੰ ਪੁੱਛੋ ਕਿ ਕੀ ਤੁਸੀਂ WDP ਲਈ ਯੋਗ ਹੋ। ਉਹਨਾਂ ਨੂੰ ਤੁਹਾਡੀ ਅਰਜ਼ੀ ਦਾ ਸਮਰਥਨ ਕਰਨ ਲਈ ਤੁਹਾਡੇ ਤੋਂ ਕੁੱਝ ਹੋਰ ਜਾਣਕਾਰੀ ਜਾਂ ਸਬੂਤ ਦੀ ਲੋੜ ਹੋ ਸਕਦੀ ਹੈ। ਜੇਕਰ ਉਹ ਮਨਜ਼ੂਰਸ਼ੁਦਾ ਸਪਾਂਸਰ ਨਹੀਂ ਹਨ, ਤਾਂ ਤੁਸੀਂ ਪੁੱਛ ਸਕਦੇ ਹੋ ਕਿ ਕੀ ਉਹ ਇਹ ਬਣਨ ਵਿੱਚ ਦਿਲਚਸਪੀ ਰੱਖਦੇ ਹਨ। ਉਹ ਹੋਰ ਜਾਣਨ ਲਈ WDP ਟੀਮ ਨਾਲ [email protected] ਜਾਂ 1300 323 483 'ਤੇ ਸੰਪਰਕ ਕਰ ਸਕਦੇ ਹਨ।

ਜੇਕਰ ਮੈਨੂੰ ਹੋਰ ਜੁਰਮਾਨੇ ਮਿਲੇ ਤਾਂ ਕੀ ਹੋਵੇਗਾ?

ਜੇਕਰ ਤੁਹਾਨੂੰ WDP ਕਰਦੇ ਸਮੇਂ ਕੋਈ ਨਵਾਂ ਜੁਰਮਾਨਾ ਮਿਲਦਾ ਹੈ, ਤਾਂ ਤੁਹਾਡਾ ਸਪਾਂਸਰ ਤੁਹਾਡੀ ਲਿਖਤੀ ਸਹਿਮਤੀ ਨਾਲ ਇਸਨੂੰ ਤੁਹਾਡੇ WDP ਵਿੱਚ ਜੋੜਨ ਦੀ ਬੇਨਤੀ ਕਰ ਸਕਦਾ ਹੈ। ਹਾਲਾਂਕਿ, ਜੇਕਰ ਤੁਸੀਂ ਦੁਬਾਰਾ ਅਪਰਾਧ ਕਰਨਾ ਜਾਰੀ ਰੱਖਦੇ ਹੋ ਅਤੇ ਹੋਰ ਜੁਰਮਾਨੇ ਪ੍ਰਾਪਤ ਕਰਦੇ ਹੋ, ਤਾਂ Fines Victoria ਤੁਹਾਡੀ WDP ਨੂੰ ਰੱਦ ਕਰਨ ਬਾਰੇ ਵਿਚਾਰ ਕਰ ਸਕਦਾ ਹੈ।

ਮੇਰੇ ਹੋਰ ਵਿਕਲਪ ਕੀ ਹਨ?

ਤੁਹਾਡੇ ਜੁਰਮਾਨਿਆਂ ਨਾਲ ਨਜਿੱਠਣ ਵਿੱਚ ਮੱਦਦ ਕਰਨ ਲਈ ਤੁਹਾਡੇ ਹੋਰ ਵਿਕਲਪਾਂ ਵਿੱਚ ਸ਼ਾਮਲ ਹੋ ਸਕਦੇ ਹਨ:

  • ਜੁਰਮਾਨੇ ਦਾ ਪੂਰਾ ਭੁਗਤਾਨ ਕਰਨਾ
  • ਭੁਗਤਾਨ ਯੋਜਨਾ ਜਾਂ ਭੁਗਤਾਨ ਵਿਵਸਥਾ ਦੁਆਰਾ ਭੁਗਤਾਨ ਕਰਨਾ
  • ਸਮੀਖਿਆ ਲਈ ਅਰਜ਼ੀ ਦੇਣਾ
  • ਪਰਿਵਾਰਕ ਹਿੰਸਾ ਯੋਜਨਾ ਲਈ ਅਰਜ਼ੀ ਦੇਣਾ
  • ਕਿਸੇ ਡਰਾਈਵਰ ਨੂੰ ਨਾਮਜ਼ਦ ਕਰਨਾ
  • ਅਦਾਲਤ ਵਿੱਚ ਜਾਣ ਦੀ ਬੇਨਤੀ ਕਰਨਾ।

ਜੇਕਰ ਤੁਹਾਨੂੰ ਤੁਹਾਡੇ ਕਿਸੇ ਵੀ ਜੁਰਮਾਨੇ ਲਈ ਅੰਤਿਮ ਮੰਗ ਦਾ ਨੋਟਿਸ ਮਿਲਿਆ ਹੈ ਤਾਂ ਤੁਸੀਂ ਡਰਾਈਵਰ ਨੂੰ ਨਾਮਜ਼ਦ ਨਹੀਂ ਕਰ ਸਕੋਗੇ ਜਾਂ ਅਦਾਲਤ ਵਿੱਚ ਜਾਣ ਦੀ ਬੇਨਤੀ ਨਹੀਂ ਕਰ ਸਕੋਗੇ।

ਇਹਨਾਂ ਵਿਕਲਪਾਂ ਬਾਰੇ ਹੋਰ ਜਾਣਕਾਰੀ ਲਈ fines.vic.gov.au 'ਤੇ ਜਾਓ।

ਮੈਨੂੰ ਹੋਰ ਜਾਣਕਾਰੀ ਜਾਂ ਮੱਦਦ ਕਿੱਥੋਂ ਮਿਲ ਸਕਦੀ ਹੈ?
  • fines.vic.gov.au/wdp 'ਤੇ ਜਾਓ
  • ਈਮੇਲ [email protected]
  • ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ 1300 323 483 'ਤੇ ਫ਼ੋਨ ਕਰੋ (ਜਨਤਕ ਛੁੱਟੀਆਂ ਨੂੰ ਛੱਡ ਕੇ)
  • ਆਪਣੀ ਪਸੰਦੀਦਾ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ) 9200 8111 ਜਾਂ 1300 369 819 (ਖੇਤਰੀ ਇਲਾਕਿਆਂ ਦੇ ਲੋਕਾਂ ਦੇ ਲਈ) 'ਤੇ ਫ਼ੋਨ ਕਰੋ ਜਾਂ fines.vic.gov.au/languages 'ਤੇ ਜਾਓ।
  • ਕਾਨੂੰਨੀ ਜਾਂ ਵਿੱਤੀ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ ਇਸ ਬਾਰੇ ਜਾਣਕਾਰੀ ਲਈ fines.vic.gov.au/support/legal-and-financial-assistance 'ਤੇ ਜਾਓ।

 

Return to the top