ਕੰਮ ਅਤੇ ਵਿਕਾਸ ਪਰਮਿਟ (Work and Development Permit) ਕੀ ਹੈ?ਕੰਮ ਅਤੇ ਵਿਕਾਸ ਪਰਮਿਟ (WDP) ਕਿਸੇ ਯੋਗ ਵਿਅਕਤੀ ਲਈ ਇੱਕ ਵਿਕਲਪ ਹੈ ਜੋ ਆਪਣੇ ਜੁਰਮਾਨੇ ਦਾ ਭੁਗਤਾਨ ਨਹੀਂ ਕਰ ਸਕਦਾ ਹੈ। WDP ਕਿਸੇ ਮਨਜ਼ੂਰਸ਼ੁਦਾ ਸੰਸਥਾ ਜਾਂ ਸਿਹਤ ਪੇਸ਼ੇਵਰ (ਕੋਈ WDP ਸਪਾਂਸਰ) ਨਾਲ ਬਿਨਾਂ ਭੁਗਤਾਨ ਦੇ ਕੰਮ, ਕੋਰਸਾਂ, ਗਤੀਵਿਧੀਆਂ, ਅਤੇ ਇਲਾਜ ਪ੍ਰੋਗਰਾਮਾਂ ਦੁਆਰਾ ਤੁਹਾਡੇ ਯੋਗ ਜੁਰਮਾਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ। ਤੁਹਾਡਾ ਸਪਾਂਸਰ ਤੁਹਾਡੇ ਲਈ ਦਰਖਾਸਤ ਦੇ ਸਕਦਾ ਹੈ ਅਤੇ Fines Victoria (ਫਾਈਨਜ਼ ਵਿਕਟੋਰੀਆ) ਨਾਲ ਤੁਹਾਡੇ WDP ਦਾ ਪ੍ਰਬੰਧਨ ਕਰੇਗਾ। WDP ਸਵੈਇੱਛਤ ਹੈ, ਅਤੇ ਤੁਸੀਂ ਇਸਨੂੰ ਕਿਸੇ ਵੀ ਸਮੇਂ ਰੱਦ ਕਰ ਸਕਦੇ ਹੋ। |
ਤੁਸੀਂ ਯੋਗ ਹੋ ਸਕਦੇ ਹੋ ਜੇਕਰ ਤੁਹਾਡੇ ਕੋਲ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਇਸਤੋਂ ਵੱਧ ਹੈ, ਜਾਂ ਤੁਸੀਂ ਉਨ੍ਹਾਂ ਦਾ ਅਨੁਭਵ ਕੀਤਾ ਹੈ:
ਉਹ ਗਤੀਵਿਧੀਆਂ ਜਾਂ ਇਲਾਜ ਜਿਨ੍ਹਾਂ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ:
ਜੇਕਰ ਤੁਸੀਂ ਪਹਿਲਾਂ ਹੀ ਕਿਸੇ ਸੰਸਥਾ ਜਾਂ ਸਿਹਤ ਪੇਸ਼ੇਵਰ ਨੂੰ ਦੇਖ ਰਹੇ ਹੋ, ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਕੀ ਉਹ ਮਨਜ਼ੂਰਸ਼ੁਦਾ WDP ਸਪਾਂਸਰ ਹਨ। ਜੇਕਰ ਉਹ WDP ਸਪਾਂਸਰ ਹਨ, ਤਾਂ ਉਹਨਾਂ ਨੂੰ ਪੁੱਛੋ ਕਿ ਕੀ ਤੁਸੀਂ WDP ਲਈ ਯੋਗ ਹੋ। ਉਹਨਾਂ ਨੂੰ ਤੁਹਾਡੀ ਅਰਜ਼ੀ ਦਾ ਸਮਰਥਨ ਕਰਨ ਲਈ ਤੁਹਾਡੇ ਤੋਂ ਕੁੱਝ ਹੋਰ ਜਾਣਕਾਰੀ ਜਾਂ ਸਬੂਤ ਦੀ ਲੋੜ ਹੋ ਸਕਦੀ ਹੈ। ਜੇਕਰ ਉਹ ਮਨਜ਼ੂਰਸ਼ੁਦਾ ਸਪਾਂਸਰ ਨਹੀਂ ਹਨ, ਤਾਂ ਤੁਸੀਂ ਪੁੱਛ ਸਕਦੇ ਹੋ ਕਿ ਕੀ ਉਹ ਇਹ ਬਣਨ ਵਿੱਚ ਦਿਲਚਸਪੀ ਰੱਖਦੇ ਹਨ। ਉਹ ਹੋਰ ਜਾਣਨ ਲਈ WDP ਟੀਮ ਨਾਲ [email protected] ਜਾਂ 1300 323 483 'ਤੇ ਸੰਪਰਕ ਕਰ ਸਕਦੇ ਹਨ।
ਜੇਕਰ ਤੁਹਾਨੂੰ WDP ਕਰਦੇ ਸਮੇਂ ਕੋਈ ਨਵਾਂ ਜੁਰਮਾਨਾ ਮਿਲਦਾ ਹੈ, ਤਾਂ ਤੁਹਾਡਾ ਸਪਾਂਸਰ ਤੁਹਾਡੀ ਲਿਖਤੀ ਸਹਿਮਤੀ ਨਾਲ ਇਸਨੂੰ ਤੁਹਾਡੇ WDP ਵਿੱਚ ਜੋੜਨ ਦੀ ਬੇਨਤੀ ਕਰ ਸਕਦਾ ਹੈ। ਹਾਲਾਂਕਿ, ਜੇਕਰ ਤੁਸੀਂ ਦੁਬਾਰਾ ਅਪਰਾਧ ਕਰਨਾ ਜਾਰੀ ਰੱਖਦੇ ਹੋ ਅਤੇ ਹੋਰ ਜੁਰਮਾਨੇ ਪ੍ਰਾਪਤ ਕਰਦੇ ਹੋ, ਤਾਂ Fines Victoria ਤੁਹਾਡੀ WDP ਨੂੰ ਰੱਦ ਕਰਨ ਬਾਰੇ ਵਿਚਾਰ ਕਰ ਸਕਦਾ ਹੈ।
ਤੁਹਾਡੇ ਜੁਰਮਾਨਿਆਂ ਨਾਲ ਨਜਿੱਠਣ ਵਿੱਚ ਮੱਦਦ ਕਰਨ ਲਈ ਤੁਹਾਡੇ ਹੋਰ ਵਿਕਲਪਾਂ ਵਿੱਚ ਸ਼ਾਮਲ ਹੋ ਸਕਦੇ ਹਨ:
ਜੇਕਰ ਤੁਹਾਨੂੰ ਤੁਹਾਡੇ ਕਿਸੇ ਵੀ ਜੁਰਮਾਨੇ ਲਈ ਅੰਤਿਮ ਮੰਗ ਦਾ ਨੋਟਿਸ ਮਿਲਿਆ ਹੈ ਤਾਂ ਤੁਸੀਂ ਡਰਾਈਵਰ ਨੂੰ ਨਾਮਜ਼ਦ ਨਹੀਂ ਕਰ ਸਕੋਗੇ ਜਾਂ ਅਦਾਲਤ ਵਿੱਚ ਜਾਣ ਦੀ ਬੇਨਤੀ ਨਹੀਂ ਕਰ ਸਕੋਗੇ।
ਇਹਨਾਂ ਵਿਕਲਪਾਂ ਬਾਰੇ ਹੋਰ ਜਾਣਕਾਰੀ ਲਈ fines.vic.gov.au 'ਤੇ ਜਾਓ।