Fines Victoria

Primary content

Download as a PDF fileਇਹ ਮਹੱਤਵਪੂਰਣ ਜਾਣਕਾਰੀ ਹੈ। ਜੇ ਤੁਸੀਂ ਇਸ ਜਾਣਕਾਰੀ ਨੂੰ ਨਹੀਂ ਸਮਝਦੇ, ਜਾਂ ਤੁਸੀਂ ਆਪਣੇ ਜੁਰਮਾਨੇ ਬਾਰੇ ਕਿਸੇ ਨਾਲ ਗੱਲ ਕਰਨੀ ਚਾਹੋਗੇ, ਤਾਂ Fines Victoria ਨੂੰ (03) 9200 8111 ਜਾਂ 1300 369 819 ਉੱਤੇ ਫੋਨ ਕਰੋ ਅਤੇ ਕੋਈ ਤੁਹਾਡੇ ਨਾਲ ਤੁਹਾਡੀ ਤਰਜੀਹੀ ਭਾਸ਼ਾ ਵਿੱਚ ਗੱਲ ਕਰੇਗਾ।

 

ਵਿਕਟੋਰੀਆ ਦੀ ਜੁਰਮਾਨਾ ਪ੍ਰਣਾਲੀ

ਕਾਨੂੰਨ ਤੋੜਨ ਲਈ ਜੁਰਮਾਨਾ ਲਗਾਇਆ ਜਾਂਦਾ ਹੈ। ਜੁਰਮਾਨੇ ਦਾ ਮਕਸਦ ਗੈਰ-ਕਨੂੰਨੀ ਵਿਵਹਾਰ ਨੂੰ ਬੇਉਤਸ਼ਾਹ ਕਰਕੇ ਭਾਈਚਾਰੇ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਦਾ ਸਮਰਥਨ ਕਰਨਾ ਹੈ।

ਮੁੱਖ ਜੁਰਮਾਨੇ ਦੀਆਂ ਕਿਸਮਾਂ ਵਿੱਚ, ਕਾਨੂੰਨ ਦੀ ਉਲੰਘਣਾ ਕਰਨ ਵਾਲੇ ਜੁਰਮਾਨੇ ਅਤੇ ਅਦਾਲਤੀ ਜੁਰਮਾਨੇ ਹੁੰਦੇ ਹਨ।

  • ਉਲੰਘਣਾ ਦੇ ਜੁਰਮਾਨੇ ਲਾਗੂ ਕਰਨ ਵਾਲੀਆਂ ਏਜੰਸੀਆਂ ਜਿਵੇਂ ਕਿ ਸਥਾਨਕ ਕੌਂਸਲਾਂ ਅਤੇ ਵਿਕਟੋਰੀਆ ਪੁਲਿਸ ਦੁਆਰਾ ਜਾਰੀ ਕੀਤੇ ਜਾਂਦੇ ਹਨ। ਇਹਨਾਂ ਨੂੰ ਆਮ ਤੌਰ ਉੱਤੇ ਸਾਧਾਰਣ ਅਪਰਾਧਾਂ ਜਿਵੇਂ ਕਿ ਆਵਾਜਾਈ ਦੇ ਅਪਰਾਧਾਂ ਅਤੇ ਪਾਰਕਿੰਗ ਅਪਰਾਧਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ। ਉਲੰਘਣਾ ਦਾ ਜੁਰਮਾਨਾ, ਬਿਨਾਂ ਅਦਾਲਤ ਜਾਣ ਦੇ ਜਾਂ ਦੋਸ਼ ਸਵੀਕਾਰ ਕਰਨ ਦੀ ਲੋੜ ਦੇ, ਇਕ ਵਿਅਕਤੀ ਨੂੰ ਜੁਰਮਾਨੇ ਦੇ ਪੈਸੇ ਭਰ ਕੇ, ਉਸ ਨੂੰ ਆਪਣੇੇ ਅਪਰਾਧ ਵਿੱਚ ਸੋਧ ਕਰਨ ਦੇ ਯੋਗ ਬਣਾਉਂਦਾ ਹੈ।
  • ਅਦਾਲਤੀ ਜੁਰਮਾਨੇ ਅਦਾਲਤ ਵਿੱਚ ਕਿਸੇ ਜੱਜ ਜਾਂ ਮੈਜਿਸਟ੍ਰੇਟ ਦੁਆਰਾ ਲਗਾਏ ਜਾਂਦੇ ਹਨ

ਜੇ ਤੁਹਾਨੂੰ ਜੁਰਮਾਨਾ ਮਿਲਿਆ ਹੈ

ਤੁਹਾਡੇ ਜੁਰਮਾਨੇ ਬਾਰੇ ਉਸੇ ਵਕਤ ਹੀ ਕੁਝ ਕਰਨਾ ਮਹੱਤਵਪੂਰਣ ਹੈ। ਜੇ ਤੁਸੀਂ ਕੁਝ ਨਹੀਂ ਕਰਦੇ, ਤਾਂ ਇਹ ਰਕਮ ਵੱਡੀ ਅਤੇ ਹੋਰ ਵੱਡੀ ਹੁੰਦੀ ਜਾਵੇਗੀ ਅਤੇ ਇਹ ਬਹੁਤ ਜ਼ਿਆਦਾ ਗੰਭੀਰ ਹੋ ਜਾਵੇਗੀ।

ਤੁਹਾਡੇ ਲਈ ਵਿਕਲਪ ਹੇਠਾਂ ਦਿੱਤੇ ਜਾ ਰਹੇ ਹਨ:

ਇਸ ਦਾ ਹੁਣੇ ਭੁਗਤਾਨ ਕਰੋ ਆਪਣੇ ਜੁਰਮਾਨੇ ਦਾ ਭੁਗਤਾਨ ਹੁਣੇ ਕਰਨ ਵਾਸਤੇ, ਔਨਲਾਈਨ ਭੁਗਤਾਨ ਕਰਨ ਲਈ fines.vic.gov.au ਉੱਤੇ ਜਾਓ।

ਇਸ ਦਾ ਭੁਗਤਾਨ, ਬਕਾਇਦਾ ਭੁਗਤਾਨਾਂ ਰਾਹੀਂ ਕਰੋ ਜੇ ਤੁਸੀਂ ਇਸ ਸਮੇਂ ਸਾਰੀ ਰਕਮ ਦਾ ਭੁਗਤਾਨ ਨਹੀਂ ਕਰ ਸਕਦੇ, ਤਾਂ ਤੁਸੀਂ ਇਸ ਨੂੰ ਥੋੜ੍ਹਾ ਥੋੜ੍ਹਾ ਅਦਾ ਕਰਨ ਲਈ ਕਹਿ ਸਕਦੇ ਹੋ। ਜੇ ਤੁਹਾਨੂੰ ਸੈਂਟਰਲਿੰਕ ਤੋਂ ਸਹਾਇਤਾ ਮਿਲਦੀ ਹੈ, ਤਾਂ ਤੁਸੀਂ ਸਾਨੂੰ ਇਸ ਨੂੰ ਆਪਣੇ ਭੁਗਤਾਨਾਂ ਵਿੱਚੋਂ ਕੱਟਣ ਲਈ ਕਹਿ ਸਕਦੇ ਹੋ। ਕਿਸ਼ਤਾਂ ਰਾਹੀਂ ਭੁਗਤਾਨ ਕਰਨ ਲਈ, online.fines.vic.gov.au/Pay-by-instalments ਉੱਤੇ ਜਾਓ ਅਤੇ ਔਨਲਾਈਨ ਫਾਰਮ ਭਰੋ।

ਭੁਗਤਾਨ ਦਾ ਸਮਾਂ ਵਧਾਉਣ ਲਈ ਬੇਨਤੀ ਕਰਨ ਲਈ ਭੁਗਤਾਨ ਦਾ ਸਮਾਂ ਵਧਾਉਣ ਦੀ ਬੇਨਤੀ ਕਰੋ, online.fines.vic.gov.au/Payment-extension ਉੱਤੇ ਜਾਓ ਅਤੇ ਔਨਲਾਈਨ ਫਾਰਮ ਭਰੋ।

ਜੇ ਕੋਈ ਹੋਰ ਗੱਡੀ ਚਲਾ ਰਿਹਾ ਸੀ ਜੇ  ਉਲੰਘਣਾ ਦਾ ਜੁਰਮਾਨਾ ਡਾਕ ਰਾਹੀਂ ਤੁਹਾਡੇ ਕੋਲ ਆਇਆ ਹੈ, ਪਰ ਤੁਸੀਂ ਉਸ ਸਮੇਂ ਡਰਾਈਵਰ ਨਹੀਂ ਸੀ, ਤਾਂ ਹੋ ਸਕਦਾ ਹੈ ਤੁਸੀਂ ਉਸ ਵਿਅਕਤੀ ਨੂੰ ਨਾਮਜ਼ਦ ਕਰਨ ਦੇ ਯੋਗ ਹੋਵੋ ਜੋ ਗੱਡੀ ਚਲਾ ਰਿਹਾ ਸੀ ਤਾਂ ਜੋ ਜੁਰਮਾਨਾ ਤੁਹਾਡੇ ਬਜਾਏ ਉਹਨਾਂ ਨੂੰ ਭੇਜ ਦਿੱਤਾ ਜਾਵੇ। ਡਰਾਈਵਰ ਨੂੰ ਨਾਮਜ਼ਦ ਕਰਨ ਲਈ, online.fines.vic.gov.au/Nominate ਉੱਤੇ ਜਾਓ ਅਤੇ ਫਾਰਮ ਭਰੋ। ਇਹ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਅਜਿਹਾ ਕਰਨਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਫਾਰਮ ਨੂੰ ਸਵੀਕਾਰ ਕੀਤਾ ਜਾ ਸਕੇ।

ਜੇ ਤੁਸੀਂ ਪਰਿਵਾਰਕ ਹਿੰਸਾ ਤੋਂ ਪ੍ਰਭਾਵਤ ਹੋਏ ਹੋ  – ਜੇ ਪਰਿਵਾਰਕ ਹਿੰਸਾ ਦੇ ਤੁਹਾਡੇ ਤਜਰਬੇ ਕਰਕੇ ਤੁਹਾਨੂੰ ਉਲੰਘਣਾ ਦੇ ਜੁਰਮਾਨੇ ਮਿਲੇ ਹਨ, ਤਾਂ ਤੁਸੀਂ Family Violence Scheme ਵਾਸਤੇ ਅਰਜ਼ੀ ਦੇ ਸਕਦੇ ਹੋ। ਵਧੇਰੇ ਵੇਰਵਿਆਂ ਵਾਸਤੇ, fines.vic.gov.au/fvs ਉੱਤੇ ਜਾਓ।

ਜੇ ਤੁਸੀਂ ਆਪਣੀ ਉਲੰਘਣਾ ਦੇ ਜੁਰਮਾਨੇ ਨੂੰ ਹਟਾਉਣਾ ਚਾਹੁੰਦੇ ਹੋ –  ਕੰਮ ਅਤੇ ਵਿਕਾਸ ਪਰਮਿਟ ਸਕੀਮ ਰਾਹੀਂ ਕੁਝ ਵਿਸ਼ੇਸ਼ ਗਤੀਵਿਧੀਆਂ ਅਤੇ ਇਲਾਜ ਵਿੱਚ ਹਿੱਸਾ ਲੈ ਕੇ ਤੁਸੀਂ ਆਪਣੇ ਜੁਰਮਾਨੇ ਨੂੰ ਹਟਾਉਣ ਦੇ ਯੋਗ ਹੋ ਸਕਦੇ ਹੋ। ਜੇ ਤੁਸੀਂ ਨਿਤਾਣੇ ਹੋ ਅਤੇ ਮਾੜੀ ਸਥਿੱਤੀ ਦਾ ਸਾਹਮਣਾ ਕਰ ਰਹੇ ਹੋ (ਬੇਘਰ, ਮਾਨਸਿਕ ਬਿਮਾਰੀ, ਪਰਿਵਾਰਕ ਹਿੰਸਾ, ਸ਼ਰਾਬ ਜਾਂ ਨਸ਼ੀਲੀਆਂ ਦਵਾਈਆਂ ਦੀ ਆਦਤ, ਬੌਧਿਕ ਅਪੰਗਤਾ) ਤਾਂ ਇਹ ਇਕ ਵਿਕਲਪ ਹੋ ਸਕਦਾ ਹੈ। ਵਧੇਰੇ ਵੇਰਵਿਆਂ ਵਾਸਤੇ, justice.vic.gov.au/wdp ਉੱਤੇ ਜਾਓ।

ਜੇ ਤੁਸੀਂ ਫੋਟੋ ਨੂੰ ਵੇਖਣਾ ਚਾਹੁੰਦੇ ਹੋ – ਅਸੀਂ ਤੇਜ਼ ਗਤੀ ਵਾਲੇ ਜੁਰਮਾਨਿਆਂ ਅਤੇ ਲਾਲ-ਬੱਤੀ ਵਾਲੇ ਜੁਰਮਾਨਿਆਂ ਦੀਆਂ ਫੋਟੋਆਂ ਉਤਾਰ ਲੈਂਦੇ ਹਾਂ। ਫੋਟੋ ਨੂੰ ਡਾਊਨਲੋਡ ਕਰਨ ਲਈ, online.fines.vic.gov.au/View-image ਉੱਤੇ ਜਾਓ।

ਜੇ ਤੁਸੀਂ ਸੋਚਦੇ ਹੋ ਕਿ ਸਾਨੂੰ ਤੁਹਾਡੇ ਉਲੰਘਣਾ ਵਾਲੇ ਜੁਰਮਾਨੇ ਦੀ ਸਮੀਖਿਆ ਕਰਨੀ ਚਾਹੀਦੀ ਹੈ

ਤੁਸੀਂ ਆਪਣੇ ਜੁਰਮਾਨੇ ਦੀ ਸਮੀਖਿਆ ਕਰਨ ਲਈ ਕਹਿ ਸਕਦੇ ਹੋ ਜੇ:

  • ਤੁਹਾਡਾ ਵਿਸ਼ਵਾਸ ਹੈ ਕਿ ਤੁਹਾਨੂੰ ਜੁਰਮਾਨਾ ਜਾਰੀ ਕਰਨ ਦਾ ਫੈਸਲਾ ਗੈਰ-ਕਨੂੰਨੀ ਸੀ, ਅਤੇ ਤੁਹਾਨੂੰ ਜੁਰਮਾਨਾ ਨਹੀਂ ਕੀਤਾ ਜਾਣਾ ਚਾਹੀਦਾ ਸੀ
  • ਤੁਸੀਂ ਗਲਤ ਕੰਮ ਕੀਤਾ, ਪਰ ਤੁਹਾਡੇ ਕੋਲ ਕਾਨੂੰਨ ਨੂੰ ਤੋੜਨ ਦਾ ਇਕ ਅਸਾਧਾਰਣ ਕਾਰਨ ਹੈ
  • ਜੁਰਮਾਨਾ ਗਲਤੀ ਨਾਲ ਤੁਹਾਨੂੰ ਜਾਰੀ ਕੀਤਾ ਗਿਆ ਸੀ, ਅਤੇ ਕਿਸੇ ਹੋਰ ਨੂੰ ਜਾਰੀ ਕੀਤਾ ਜਾਣਾ ਚਾਹੀਦਾ ਸੀ, ਨਾ ਕਿ ਤੁਹਾਨੂੰ
  • ਤੁਹਾਨੂੰ ਜੁਰਮਾਨੇ ਬਾਰੇ ਨਹੀਂ ਪਤਾ ਸੀ – ਇਹ ਤੁਹਾਨੂੰ ਨਹੀਂ ਭੇਜਿਆ ਗਿਆ ਸੀ ਜਾਂ ਕਿਸੇ ਅਫਸਰ ਨੇ ਤੁਹਾਨੂੰ ਨਹੀਂ ਸੌਂਪਿਆ ਸੀ
  • ਤੁਹਾਡੇ ਵਿਸ਼ੇਸ਼ ਹਾਲਾਤ ਸਨ – ਬੇਘਰ, ਮਾਨਸਿਕ ਬਿਮਾਰੀ, ਪਰਿਵਾਰਕ ਹਿੰਸਾ, ਸ਼ਰਾਬ ਜਾਂ ਨਸ਼ੀਲੀਆਂ ਦਵਾਈਆਂ ਦੀ ਆਦਤ ਜਾਂ ਕੋਈ ਬੌਧਿਕ ਅਪੰਗਤਾ।

ਜੇ ਇਹਨਾਂ ਵਿੱਚੋਂ ਕੋਈ ਇਕ ਲਾਗੂ ਹੁੰਦਾ ਹੈ, ਤਾਂ ਤੁਸੀਂ ਸਮੀਖਿਆ ਲਈ ਬੇਨਤੀ ਕਰ ਸਕਦੇ ਹੋ। online.fines.vic.gov.au/Request-a-review ਉੱਤੇ ਜਾਓ ਅਤੇ ਔਨਲਾਈਨ ਫਾਰਮ ਭਰੋ। ਜੋ ਕੁਝ ਤੁਸੀਂ ਕਹਿੰਦੇ ਹੋ, ਉਸ ਨੂੰ ਸਾਬਤ ਕਰਨ ਲਈ ਤੁਹਾਨੂੰ ਸਾਨੂੰ ਸਬੂਤ ਦੇਣ ਦੀ ਲੋੜ ਪਵੇਗੀ।

ਨੋਟ: ਜੇ ਅਦਾਲਤ ਵਿੱਚ ਕਿਸੇ ਜੱਜ ਜਾਂ ਮੈਜਿਸਟ੍ਰੇਟ ਨੇ ਤੁਹਾਨੂੰ ਜੁਰਮਾਨਾ ਕੀਤਾ ਹੈ, ਅਤੇ ਜੇ ਤੁਸੀਂ ਸੁਣਵਾਈ ਮੌਕੇ ਹਾਜ਼ਰ ਨਹੀਂ ਸੀ, ਜੇ ਤੁਸੀਂ ਅਦਾਲਤ ਦੇ ਫੈਸਲੇ ਦੀ ਸਮੀਖਿਆ ਕਰਵਾਉਣਾ ਚਾਹੁੰਦੇ ਹੋ, ਜਾਂ ਜੇ ਤੁਸੀਂ ਤੁਹਾਡੇ ਕੋਲ ਉਪਲਬਧ ਕਿਸੇ ਹੋਰ ਵਿਕਲਪ ਬਾਰੇ ਜਾਨਣਾ ਚਾਹੁੰਦੇ ਹੋ, ਤਾਂ ਤੁਹਾਨੂੰ ਅਦਾਲਤ ਕੋਲੋਂ ਹੋਰ ਜਾਣਕਾਰੀ ਮੰਗਣ ਦੀ ਲੋੜ ਹੋਵੇਗੀ। ਇਸ ਤੋਂ ਪਹਿਲਾਂ ਕਿ ਤੁਸੀਂ ਅਦਾਲਤ ਨਾਲ ਸੰਪਰਕ ਕਰੋ – ਆਪਣੇ ਸਥਾਨਕ ਭਾਈਚਾਰਕ ਕਨੂੰਨੀ ਕੇਂਦਰ ਨੂੰ ਲੱਭਣ ਲਈ www.fclc.org.au ਉੱਤੇ ਜਾਓ ਜਾਂ (03) 9652 1500 ਉੱਤੇ ਫੋਨ ਕਰੋ।

ਜੇ ਤੁਸੀਂ ਆਪਣੇ ਜੁਰਮਾਨੇ ਬਾਰੇ ਕੁਝ ਨਹੀਂ ਕਰਦੇ

ਕਾਨੂੰਨ ਦੀ ਉਲੰਘਣਾ ਕਰਨ ਵਾਲੇ ਜੁਰਮਾਨੇ

ਜਦੋਂ ਕਿਸੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੁਆਰਾ ਉਲੰਘਣਾ ਵਾਲਾ ਨੋਟਿਸ ਜਾਰੀ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਇਸ ਨੂੰ ਨੀਯਤ ਤਰੀਕ ਤੱਕ ਅਦਾ ਕਰਨਾ ਲਾਜ਼ਮੀ ਹੈ।

ਜੇ ਤੁਸੀਂ ਉਲੰਘਣਾ ਵਾਲੇ ਨੋਟਿਸ ਦਾ ਭੁਗਤਾਨ ਨਹੀਂ ਕਰਦੇ, ਤਾਂ ਇਹ ਜੁਰਮਾਨਾ ਯਾਦ - ਦਿਵਾਉਣੀ ਨੋਟਿਸ ਬਣ ਜਾਵੇਗਾ। ਜੁਰਮਾਨੇ ਦੀ ਲਾਗਤ ਵੱਧ ਜਾਵੇਗੀ। ਤੁਹਾਨੂੰ ਜੁਰਮਾਨਾ ਅਦਾ ਕਰਨਾ ਚਾਹੀਦਾ ਹੈ, ਜਾਂ ਉਸ ਏਜੰਸੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿੰਨ੍ਹਾਂ ਨੇ ਜੁਰਮਾਨੇ ਨੂੰ ਜਾਰੀ ਕੀਤਾ ਸੀ, ਤਾਂ ਜੋ ਤੁਹਾਡੇ ਵਿਕਲਪਾਂ ਬਾਰੇ ਗੱਲ ਕੀਤੀ ਜਾ ਸਕੇ। ਉਹਨਾਂ ਦਾ ਸੰਪਰਕ ਨੰਬਰ ਨੋਟਿਸ ਦੇ ਪਿਛਲੇ ਪਾਸੇ ਹੁੰਦਾ ਹੈ।

ਜੇ ਤੁਸੀਂ ਅਜੇ ਵੀ ਜੁਰਮਾਨੇ ਬਾਰੇ ਕੁਝ ਨਹੀਂ ਕਰਦੇ, ਤਾਂ ਇਹ ਅੰਤਿਮ ਮੰਗ ਦਾ ਨੋਟਿਸ ਬਣ ਜਾਂਦਾ ਹੈ ਅਤੇ ਜੁਰਮਾਨੇ ਦੀ ਲਾਗਤ ਦੁਬਾਰਾ ਵਧ ਜਾਂਦੀ ਹੈ। ਤੁਹਾਨੂੰ ਇਸ ਜੁਰਮਾਨੇ ਦਾ ਭੁਗਤਾਨ ਨਿਰਧਾਰਤ ਤਰੀਕ ਤੱਕ ਕਾ ਦੇਣਾ ਚਾਹੀਦਾ ਹੈ ਜਾਂ fines.vic.gov.au/contact-us ਉੱਤੇ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਜੇ ਤੁਸੀਂ ਅਜੇ ਵੀ ਜੁਰਮਾਨੇ ਬਾਰੇ ਕੁਝ ਨਹੀਂ ਕਰਦੇ:

  • ਤੁਹਾਡਾ ਲਾਇਸੰਸ ਜਾਂ ਕਾਰ ਦੀ ਰਜਿਸਟ੍ਰੇੇਸ਼ਨ ਮੁਅੱਤਲ ਕੀਤੀ ਜਾ ਸਕਦੀ ਹੈ
  • ਪੈਸੇ ਨੂੰ ਤੁਹਾਡੇ ਬੈਂਕ ਦੇ ਖਾਤੇ ਜਾਂ ਤੁਹਾਡੀ ਤਨਖਾਹ ਵਿੱਚੋਂ ਕੱਢਿਆ ਜਾ ਸਕਦਾ ਹੈ
  • ਤੁਹਾਡੇ ਨਾਮ ਉੱਤੇ ਵਾਰੰਟ ਕੱਢਿਆ ਜਾ ਸਕਦਾ ਹੈ ਅਤੇ ਜੁਰਮਾਨੇ ਦੀ ਲਾਗਤ ਹੋਰ ਵੀ ਵਧ ਜਾਵੇਗੀ। ਇਸ ਸਮੇਂ ਤੋਂ ਬਾਅਦ, ਫੌਜਦਾਰ (ਸ਼ੈਰਿਫ) ਵਿੱਚ ਸ਼ਾਮਲ ਹੋ ਸਕਦਾ ਹੈ। ਉਦਾਹਰਣ ਲਈ, ਸ਼ੈਰਿਫ ਤੁਹਾਡੀ ਗੱਡੀ ਲਿਜਾ ਕੇ ਇਸ ਨੂੰ ਵੇਚ ਸਕਦਾ ਹੈ।

ਅਦਾਲਤੀ ਜੁਰਮਾਨੇ
ਜੇ ਕਿਸੇ ਜੱਜ ਜਾਂ ਮੈਜਿਸਟ੍ਰੇੇਟ ਨੇ ਤੁਹਾਨੂੰ ਅਦਾਲਤ ਵਿੱਚ ਜੁਰਮਾਨਾ ਕੀਤਾ ਹੈ ਤਾਂ ਇਸ ਨੂੰ ਅਦਾਲਤੀ ਜੁਰਮਾਨਾ ਕਿਹਾ ਜਾਂਦਾ ਹੈ। ਜੇ ਤੁਸੀਂ ਅਦਾਲਤੀ ਸੁਣਵਾਈ ਵਾਲੇ ਦਿਨ ਆਪਣਾ ਜੁਰਮਾਨਾ ਨਹੀਂ ਭਰਿਆ, ਤਾਂ Fines Victoria ਤੁਹਾਨੂੰ ਅਦਾਲਤੀ ਫਾਈਨ ਕਲੈਕਸ਼ਨ ਸਟੇਟਮੈਂਟ (CFCS) ਜਾਰੀ ਕਰੇਗੀ। ਜਦ ਤੁਹਾਨੂੰ CFCS ਮਿਲਦੀ ਹੈ, ਤਾਂ ਤੁਹਾਨੂੰ ਸਟੇਟਮੈਂਟ ਉੱਤੇ ਲਿਖੀਆਂ ਤਰੀਕ(ਕਾਂ) ਤੱਕ ਜੁਰਮਾਨਾ ਅਦਾ ਕਰਨਾ ਚਾਹੀਦਾ ਹੈ।

ਤੁਸੀਂ  ਜੁਰਮਾਨੇ ਨੂੰ ਕਿਸ਼ਤਾਂ ਵਿੱਚ ਹੌਲੀ-ਹੌਲੀ ਅਦਾ ਕਰਨ ਜਾਂ ਭੁਗਤਾਨ ਕਰਨ ਲਈ ਹੋਰ ਸਮਾਂ ਮੰਗਣ ਲਈ ਕਹਿ ਸਕਦੇ ਹੋ। fines.vic.gov.au/contact-us ਉੱਤੇ ਸਾਡੇ ਨਾਲ ਸੰਪਰਕ ਕਰੋ।

ਤੁਹਾਡੇ CFCS ਵਿੱਚ ਤੁਹਾਡੇ ਜੁਰਮਾਨੇ ਬਾਰੇ ਹੋਰ ਮਹੱਤਵਪੂਰਣ ਜਾਣਕਾਰੀ ਵੀ ਹੋਵੇਗੀ। ਜੇ ਤੁਹਾਨੂੰ ਆਪਣਾ CFCS ਸਮਝ ਨਹੀਂ ਆਂਉਂਦਾ ਤਾਂ ਤੁਹਾਨੂੰ fines.vic.gov.au/contact-us ਉੱਤੇ ਜਿੰਨੀ ਜਲਦੀ ਸੰਭਵ ਹੋਵੇ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਜੇ ਤੁਸੀਂ ਅਦਾਲਤੀ ਜੁਰਮਾਨੇ ਬਾਰੇ ਕੁਝ ਨਹੀਂ ਕਰਦੇ

  • ਤੁਹਾਡਾ ਲਾਇਸੰਸ ਜਾਂ ਕਾਰ ਦੀ ਰਜਿਸਟ੍ਰੇੇਸ਼ਨ ਮੁਅੱਤਲ ਕੀਤੀ ਜਾ ਸਕਦੀ ਹੈ
  • ਪੈਸੇ ਨੂੰ ਤੁਹਾਡੇ ਬੈਂਕ ਦੇ ਖਾਤੇ ਜਾਂ ਤੁਹਾਡੀ ਤਨਖਾਹ ਵਿੱਚੋਂ ਕੱਢਿਆ ਜਾ ਸਕਦਾ ਹੈ
  • ਤੁਹਾਡੇ ਨਾਮ ਉੱਤੇ ਵਾਰੰਟ ਕੱਢਿਆ ਜਾ ਸਕਦਾ ਹੈ ਅਤੇ ਫੌਜਦਾਰ (ਸ਼ੈਰਿਫ) ਵਿੱਚ ਸ਼ਾਮਲ ਹੋ ਸਕਦਾ ਹੈ। ਉਦਾਹਰਣ ਲਈ, ਸ਼ੈਰਿਫ ਤੁਹਾਡੀ ਗੱਡੀ ਲਿਜਾ ਕੇ ਇਸ ਨੂੰ ਵੇਚ ਸਕਦਾ ਹੈ। 

ਫੌਜਦਾਰ (ਸ਼ੈਰਿਫ) ਦੇ ਬਾਰੇ  

ਫੌਜਦਾਰ (ਸ਼ੈਰਿਫ) ਵਿਕਟੋਰੀਆ ਦੀ ਸੁਪਰੀਮ ਕੋਰਟ ਦਾ ਇੱਕ ਅਧਿਕਾਰੀ ਹੈ, ਜੋ ਕਿ ਇਹਨਾਂ ਵਾਸਤੇ ਵਾਰੰਟਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ:

  • Fines Victoria ਨਾਲ ਪੰਜੀਕਰਤ ਬਿਨਾਂ ਭੁਗਤਾਨ ਕੀਤੇ ਜੁਰਮਾਨੇ
  • ਜੱਜ ਜਾਂ ਮੈਜਿਸਟ੍ਰੇੇਟ ਦੁਆਰਾ ਆਦੇਸ਼ ਕੀਤੇ ਜੁਰਮਾਨਿਆਂ ਦੇ ਭੁਗਤਾਨ ਨਹੀਂ ਕੀਤੇ ਗਏ।

ਜੇ ਤੁਸੀਂ ਕੁਝ ਨਹੀਂ ਕਰਦੇ ਅਤੇ ਆਪਣੇ ਜੁਰਮਾਨੇ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਹਾਡੇ ਵਿਰੁੱਧ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ।

ਸ਼ੈਰਿਫ ਦੇ ਅਫਸਰ ਤੁਹਾਡੇ ਘਰ ਜਾਂ ਕੰਮ ਵਾਲੀ ਜਗ੍ਹਾ ਉੱਤੇ ਜਾ ਸਕਦੇ ਹਨ, ਜਾਂ ਤੁਹਾਡੇ ਵਾਰੰਟ ਬਾਰੇ ਗੱਲਬਾਤ ਕਰਨ ਲਈ ਤੁਹਾਨੂੰ ਕਿਸੇ ਨਾਕੇ ਉੱਤੇ ਰੋਕਿਆ ਜਾ ਸਕਦਾ ਹੈ। ਸ਼ੈਰਿਫ ਦੇ ਅਫਸਰ ਤੁਹਾਡੀ ਗੱਡੀ ਦੇ ਪਹੀਆਂ ਨੂੰ ਸ਼ਿਕੰਜਾ ਵੀ ਲਗਾ ਸਕਦੇ ਹਨ।

ਤੁਹਾਨੂੰ ਸ਼ੈਰਿਫ ਦੇ ਅਫਸਰਾਂ ਤੋਂ ਡਰਨਾ ਨਹੀਂ ਚਾਹੀਦਾ ਹੈ। ਉਹ ਤੁਹਾਡੇ ਬਕਾਇਆ ਜੁਰਮਾਨਿਆਂ ਬਾਰੇ ਬੰਦੋਬਸਤ ਕਰਨ ਵਿੱਚ ਤੁਹਾਡੀ ਮਦਦ ਕਰਨਾ ਚਾਹੁੰਦੇ ਹਨ, ਅਤੇ ਉਹ ਤੁਹਾਡੇ ਨਾਲ ਆਦਰ ਨਾਲ ਵਿਵਹਾਰ ਕਰਨਗੇ। ਉਹ ਤੁਹਾਨੂੰ ਉਪਲਬਧ ਵਿਕਲਪਾਂ ਬਾਰੇ ਸਮਝਾਉਣਗੇ ਅਤੇ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਤੁਹਾਨੂੰ ਕੀ ਕਰਨ ਦੀ ਲੋੜ ਹੈ।

ਜੇ ਇਹ ਜ਼ਰੂਰੀ ਹੋਵੇ, ਤਾਂ ਸ਼ੈਰਿਫ ਦੇ ਅਫਸਰਾਂ ਕੋਲ ਇਹ ਕਰਨ ਦੀ ਸ਼ਕਤੀ ਹੈ:

  • ਜਾਇਦਾਦ ਦੀ ਤਲਾਸ਼ੀ ਲੈਣੀ ਅਤੇ ਜ਼ਬਤ ਕਰਨੀ, ਜਿਵੇਂ ਕਿ ਤੁਹਾਡੀ ਗੱਡੀ, ਵੇਚਣ ਲਈ
  • ਪਹੀਏ ਦਾ ਸ਼ਿਕੰਜਾ ਜਾਂ ਤੁਹਾਡੀ ਗੱਡੀ ਨੂੰ ਹਿਰਾਸਤ ਵਿੱਚ ਲੈਣਾ
  • ਤੁਹਾਨੂੰ ਗ੍ਰਿਫ਼ਤਾਰ ਕਰਨਾ ਤਾਂ ਜੋ ਤੁਹਾਨੂੰ ਮੈਜਿਸਟ੍ਰੇੇਟ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ।

 

Return to the top